Site icon Dainik Savera Times | Hindi News Portal

ਚੰਡੀਗੜ੍ਹ ਵਾਸੀਆਂ ਨੂੰ ਇੱਕ ਹੋਰ ਝਟਕਾ!

ਚੰਡੀਗੜ੍ਹ ਵਾਸੀਆਂ ਨੂੰ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਪਾਣੀ ਦੀਆਂ ਦਰਾਂ ਮਗਰੋਂ ਹੁਣ ਬਿਜਲੀ ਦੀਆਂ ਦਰਾਂ ਵੀ ਵਧ ਸਕਦੀਆਂ ਹਨ। ਸੂਤਰਾਂ ਮੁਤਾਬਕ ਯੂਟੀ ਪ੍ਰਸ਼ਾਸਨ ਨੇ ਵਿੱਤੀ ਵਰ੍ਹੇ 2023-24 ਲਈ ਬਿਜਲੀ ਦਰਾਂ ਵਿੱਚ ਔਸਤਨ 10.25 ਫ਼ੀਸਦ ਦਾ ਵਾਧਾ ਕਰਨ ਲਈ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੂੰ ਸਿਫ਼ਾਰਸ਼ ਕਰ ਦਿੱਤੀ ਹੈ।

ਯੂਟੀ ਦੇ ਇੰਜਨੀਅਰਿੰਗ ਵਿਭਾਗ ਨੇ ਜੇਈਆਰਸੀ ਕੋਲ 10.25 ਫ਼ੀਸਦ ਵਾਧੂ ਦਰਾਂ ਲਈ ਪ੍ਰੋਪਜਲ ਭੇਜ ਦਿੱਤੀ ਹੈ। ਇਸ ਵਿੱਚ ਇੱਕ ਅਪਰੈਲ 2023 ਤੋਂ ਇਹ ਦਰਾਂ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਜੇਈਆਰਸੀ ਯੂਟੀ ਪ੍ਰਸ਼ਾਸਨ ਵੱਲੋਂ ਭੇਜੀ ਪ੍ਰਪੋਜਲ ’ਤੇ ਵਿਚਾਰ ਕਰਨ ਤੋਂ ਬਾਅਦ ਆਖ਼ਰੀ ਫ਼ੈਸਲਾ ਲਵੇਗਾ।

ਯੂਟੀ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਗਈ ਨਵੀਆਂ ਦਰ੍ਹਾਂ ਵਿੱਚ ਘਰੇਲੂ ਸ਼੍ਰੇਣੀ ਵਿੱਚ ਪਹਿਲੇ 150 ਯੂਨਿਟਾਂ ਦੀ ਕੀਮਤ 2.75 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 3 ਰੁਪਏ ਪ੍ਰਤੀ ਯੂਨਿਤ। 151 ਤੋਂ 400 ਯੂਨਿਟ ਤੱਕ ਦੀ ਕੀਮਤ 4.25 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 4.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਇਸੇ ਤਰ੍ਹਾਂ 400 ਯੂਨਿਟ ਤੋਂ ਵੱਧ ਵਾਲਿਆਂ ਲਈ 4.65 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5 ਰੁਪਏ ਪ੍ਰਤੀ ਯੂਨਿਟ ਦਰ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਘਰੇਲੂ ਸ਼੍ਰੇਣੀ ਵਿੱਚ ਹਾਈ ਟੈਨਸ਼ਨ ਵਾਲਿਆਂ ਲਈ 4.30 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 4.80 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਯੂਟੀ ਪ੍ਰਸ਼ਾਸਨ ਨੇ ਫਿਕਸਡ ਚਾਰਜਿਸ ਨੂੰ ਵੀ 15 ਰੁਪਏ ਪ੍ਰਤੀ ਕਿਲੋਵਾਟ ਮਹੀਨੇ ਨੂੰ ਵਧਾ ਕੇ 25 ਰੁਪਏ ਪ੍ਰਤੀ ਕਿਲੋਵਾਟ ਮਹੀਨਾ ਕਰਨ ਦੀ ਤਜਵੀਜ਼ ਰੱਖੀ ਹੈ।

ਯੂਟੀ ਨੇ ਵਪਾਰਕ (ਲੋਅ ਟੈਨਸ਼ਨ) ਲਈ ਪਹਿਲੇ 150 ਯੂਨਿਟ ਤੱਕ 4.50 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 4.75 ਰੁਪਏ, 151 ਤੋਂ 400 ਯੂਨਿਟ ਤੱਕ 4.70 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5 ਰੁਪਏ, 400 ਯੂਨਿਟ ਤੋਂ ਵੱਧ ਵਾਲਿਆਂ ਲਈ 5 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਤਜਵੀਜ ਹੈ।

ਇਸੇ ਤਰ੍ਹਾਂ ਵਪਾਰਕ ’ਚ ਥ੍ਰੀ ਫੇਜ਼ ਵਾਲੇ ਕੁਨੈਕਸ਼ਨਾਂ ਨੂੰ ਪਹਿਲੇ 150 ਯੂਨਿਟ ਤੱਕ 4.5 ਰੁਪਏ ਤੋਂ ਵਧਾ ਕੇ 4.75 ਰੁਪਏ, 151 ਤੋਂ 400 ਯੂਨਿਟ ਤੱਕ ਲਈ 4.70 ਰੁਪਏ ਤੋਂ 5 ਰੁਪਏ ਪ੍ਰਤੀ ਯੂਨਿਟ ਅਤੇ 400 ਯੂਨਿਟ ਤੋਂ ਵੱਧ ਵਾਲਿਆਂ ਲਈ 5 ਰੁਪਏ ਤੋਂ ਵਧਾ ਕੇ 5.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਤਜਵੀਜ਼ ਰੱਖੀ ਹੈ। ਵਪਾਰਕ ਕੁਨੈਕਸ਼ਨਾਂ ’ਤੇ ਲੱਗਣ ਵਾਲੇ ਫਿਕਸਡ ਚਾਰਜਿਸ ਨੂੰ 25 ਰੁਪਏ ਪ੍ਰਤੀ ਕਿਲੋਵਾਟ ਮਹੀਨੇ ਤੋਂ ਵਧਾ ਕੇ 40 ਰੁਪਏ ਪ੍ਰਤੀ ਕਿਲੋਵਾਟ ਮਹੀਨਾ ਕਰਨ ਦੀ ਪੇਸ਼ਕਸ਼ ਕੀਤੀ ਹੈ।

ਯੂਟੀ ਨੇ ਵੱਡੀ ਸਨਅਤ ਲਈ 4.50 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 4.60 ਰੁਪਏ ਪ੍ਰਤੀ ਯੂਨਿਟ, ਮੀਡੀਅਮ ਸਨਅਤ ਲਈ 4.20 ਰੁਪਏ ਤੋਂ ਵਧਾ ਕੇ 4.40 ਰੁਪਏ ਪ੍ਰਤੀ ਯੂਨਿਟ ਅਤੇ ਛੋਟੀ ਸਨਅਤ ਲਈ 4.30 ਰੁਪਏ ਤੋਂ ਵਧਾ ਕੇ 4.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਯੂਟੀ ਨੇ ਖੇਤੀਬਾੜੀ ਖੇਤਰ ਲਈ ਬਿਜਲੀ ਦਰਾਂ 2.60 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 2.80 ਰੁਪਏ ਪ੍ਰਤੀ ਯੂਨਿਟ ਕਰਨ ਦੀ ਪੇਸ਼ਕਸ਼ ਕੀਤੀ ਹੈ।

Exit mobile version