विज्ञापन

ਜੇਕਰ ਪੰਜਾਬੀ ਵਿੱਚ ਗੱਲ ਕਰਨੀ ਹੈ ਤਾਂ ਤੁਸੀ ਬਾਹਰ ਜਾ ਸਕਦੇ ਹੋ :-ਪ੍ਰਿੰਸੀਪਲ Dips ਸਕੂਲ ਉੱਗੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਫ਼ਦ Dips ਸਕੂਲ ਉੱਗੀ ਵਿੱਚ ਪਾੜਦੇ ਬੱਚਿਆਂ ਦੇ ਮਾਪਿਆ ਦੀਆਂ ਮੁਸ਼ਕਲਾਂ ਸਬੰਧੀ ਸਕੂਲ ਵਿੱਚ ਮਿਲਣ ਪਹੁੰਚਿਆ । ਜੇਕਰ ਪੰਜਾਬੀ ਵਿੱਚ ਗੱਲ ਕਰਨੀ ਹੈ ਤਾਂ ਤੁਸੀ ਬਾਹਰ ਜਾ ਸਕਦੇ ਹੋ :-ਪ੍ਰਿੰਸੀਪਲ Dips ਸਕੂਲ ਉੱਗੀ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਲਾ ਟੀਮ Dips ਸਕੂਲ ਉੱਗੀ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆ.

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਫ਼ਦ Dips ਸਕੂਲ ਉੱਗੀ ਵਿੱਚ ਪਾੜਦੇ ਬੱਚਿਆਂ ਦੇ ਮਾਪਿਆ ਦੀਆਂ ਮੁਸ਼ਕਲਾਂ ਸਬੰਧੀ ਸਕੂਲ ਵਿੱਚ ਮਿਲਣ ਪਹੁੰਚਿਆ ।

ਜੇਕਰ ਪੰਜਾਬੀ ਵਿੱਚ ਗੱਲ ਕਰਨੀ ਹੈ ਤਾਂ ਤੁਸੀ ਬਾਹਰ ਜਾ ਸਕਦੇ ਹੋ :-ਪ੍ਰਿੰਸੀਪਲ Dips ਸਕੂਲ ਉੱਗੀ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਲਾ ਟੀਮ Dips ਸਕੂਲ ਉੱਗੀ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆ ਦੀਆਂ ਮੁਸ਼ਕਲਾਂ ਸਬੰਧੀ ਪ੍ਰਿੰਸੀਪਲ Dips ਸਕੂਲ ਉੱਗੀ ਨੂੰ ਮਿਲਣ ਪਹੁੰਚੀ ।ਮਾਪਿਆ ਦੀ ਸ਼ਿਕਾਇਤ ਸੀ ਕਿ ਪ੍ਰਿੰਸੀਪਲ ਦੁਆਰਾ ਪੰਜਾਬੀ ਬੋਲਣ ਵਾਲਿਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜਾ ਤਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਗੱਲ ਕਰੋ ਨਹੀਂ ਤਾਂ ਤੁਸੀਂ ਬਾਹਰ ਜਾ ਸਕਦੇ ਹੋ ।ਇਸ ਸਬੰਧੀ ਜਿਲਾ ਟੀਮ ਪ੍ਰਿੰਸੀਪਲ ਨੂੰ ਮਿਲਣ ਪਹੁੰਚੀ ਤਾਂ ਪਹਿਲਾ ਪ੍ਰਿੰਸੀਪਲ ਨੇ ਪੁਲਿਸ ਮੁਲਾਜ਼ਮ ਸੱਦ ਕੇ ਮਾਪਿਆ ਅਤੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਿਆ ਪਰ ਮਾਪਿਆ ਦਾ ਪੱਖ ਸੁਣ ਕੇ ਮੁਲਾਜ਼ਮਾਂ ਨੇ ਉਸ ਨੂੰ ਸਹੀ ਠਹਿਰਾਉਂਦੇ ਹੋਏ ਪ੍ਰਿੰਸੀਪਲ ਨਾਲ ਮਿਲਵਾਉਣ ਵਾਸਤੇ ਅੰਦਰ ਲੇ ਕੇ ਗਏ ਪਰ ਆਪਣੀ ਗੱਲ ਤੇ ਬਜ਼ਿਦ ਪ੍ਰਿੰਸੀਪਲ ਨੇ ਗੱਲ ਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ ।ਜਥੇਬੰਦੀ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਧੱਕਾ ਬਰਦਾਸ਼ਤ ਨਹੀਂ ਕਰੇਗੀ ।ਇਸ ਸਬੰਧੀ 2 ਮਾਰਚ ਨੂੰ ਐਸ .ਡੀ .ਐਮ. ਨਕੋਦਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ।ਅਤੇ ਜਥੇਬੰਦੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਅਗਲੇ ੲੈਕਸ਼ਨ ਦਾ ਐਲਾਨ ਕਰੇਗੀ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਥੇਬੰਦੀ ਦੇ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਸਤਨਾਮ ਸਿੰਘ ਰਾਈਵਾਲ,ਜਰਨੈਲ ਸਿੰਘ ਰਾਮੇ,ਕਿਸ਼ਨ ਦੇਵ ਮਿਆਣੀ,ਜਿੰਦਰ ਸਿੰਘ ਈਦਾਂ,ਰਣਜੀਤ ਸਿੰਘ ਬੱਲ ਨੋ,ਬਲਜਿੰਦਰ ਸਿੰਘ ,ਸੁਖਬੀਰ ਸਿੰਘ ਆਦਿ ਆਗੂ ਹਾਜ਼ਰ ਸਨ।

  • TAGS:

Latest News