Site icon Dainik Savera Times | Hindi News Portal

ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਤਿਆਰ, 4 ਮਾਰਚ ਨੂੰ ਜਾਵੇਗਾ ਸਿੰਗਾਪੁਰ

ਜਲੰਧਰ: ਵਿਵਾਦਾਂ ਵਿਚਾਲੇ ਟ੍ਰੇਨਿੰਗ ਲਈ ਪ੍ਰਿੰਸੀਪਲਜ਼ ਦਾ ਦੂਜਾ ਬੈਚ ਤਿਆਰ ਹੋ ਗਿਆ ਹੈ। 4 ਮਾਰਚ ਨੂੰ ਇਹ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ। ਇਸ ਬੈਚ ‘ਚ 30 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ। ਇਹ ਬੈਚ 4 ਮਾਰਚ ਤੋਂ ਲੈਕੇ 11 ਮਾਰਚ ਤਕ ਸਿੰਗਾਪੁਰ ‘ਚ ਟ੍ਰੇਨਿੰਗ ਸੈਸ਼ਨ ‘ਚ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ 36 ਪ੍ਰਿੰਸੀਪਲਜ਼ ਦਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਗਿਆ ਸੀ।

Exit mobile version