Site icon Dainik Savera Times | Hindi News Portal

ਨਸ਼ੇ ‘ਚ ਧੁੱਤ ਡਰਾਈਵਰ ਨੇ ਗਲੀ ‘ਚ ਖੜੀਆਂ ਗੱਡੀਆਂ ਨੂੰ ਮਾਰੀ ਟੱਕਰ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਬਸਤੀ ਸ਼ੇਖ ਦੇ ਇਲਾਕੇ ਗੀਤਾ ਕਾਲੋਨੀ ‘ਚ ਦੇਰ ਰਾਤ ਇਕ ਸ਼ਰਾਬੀ ਡਰਾਈਵਰ ਨੇ ਟਰੱਕ ਨੂੰ ਤੰਗ ਗਲੀ ਚ ਫਸਾ ਦਿੱਤਾ ਹੈ। ਜਿਸ ਕਾਰਨ ਤੰਗ ਗਲੀ ਵਿੱਚ ਘਰਾਂ ਦੇ ਬਾਹਰ ਪਹਿਲਾਂ ਤੋਂ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਡਰਾਈਵਰ ਨੇ ਇੰਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਉਸ ਨੂੰ ਘਰ ਦੀ ਕੰਧ ਵੀ ਨਜ਼ਰ ਨਹੀਂ ਆ ਰਹੀ ਸੀ , ਸਿੱਧੀ ਕੰਧ ਵਿੱਚ ਟੱਕਰ ਮਾਰ ਦਿੱਤੀ।
ਵਾਹਨਾਂ ਦੀ ਭੰਨਤੋੜ ਅਤੇ ਘਰ ਦੀ ਕੰਧ ਨਾਲ ਟਰੱਕ ਟਕਰਾਉਣ ਤੋਂ ਬਾਅਦ ਇਲਾਕਾ ਨਿਵਾਸੀ ਜਾਗ ਪਏ ਅਤੇ ਦੇਰ ਰਾਤ ਤੱਕ ਕਾਫੀ ਹੰਗਾਮਾ ਹੁੰਦਾ ਰਿਹਾ। ਲੋਕਾਂ ਨੇ ਜਦੋਂ ਟਰੱਕ ਦੇ ਡਰਾਈਵਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਤਾਂ ਉਸ ਤੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਡਰਾਈਵਰ ਨੂੰ ਹੋਸ਼ ‘ਚ ਲਿਆਉਣ ਲਈ ਉਸ ਦੇ ਮੂੰਹ ‘ਤੇ ਪਾਣੀ ਫੇਕਿਆ ਗਿਆ ਪਰ ਉਸ ਨੂੰ ਫਿਰ ਵੀ ਹੋਸ਼ ਨਹੀਂ ਆਇਆ ਅਤੇ ਉਹ ਡਗਮਗਾਦਾ ਰਿਹਾ। ਫਿਲਹਾਲ ਪੁਲਸ ਨੇ ਉਕਤ ਵਿਅਕਤੀ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਹੈ।
Exit mobile version