ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਿਆਂ ਵਸੀਕਾ ਨਵੀਸ ਗ੍ਰਿਫਤਾਰ, ਰਜਿਸਟਰੀ ਕਰਵਾਉਣ ਬਦਲੇ ਮੰਗੇ ਸਨ ਪੈਸੇ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਕਾਰਵਾਈ ਕਰਦਿਆਂ 20,000 ਦੀ ਰਿਸਵਤ ਲੈਂਦਿਆਂ ਲੁਧਿਆਣਾ ਵਿਖੇ ਤਾਇਨਾਤ ਵਸੀਕਾ ਨਵੀਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਸੀਕਾ ਨਵੀਸ ਦੀ ਪਛਾਣ ਨਿਤਿਨ ਦੱਤ ਵਜੋਂ ਹੋਈ ਹੈ। ਲੁਧਿਆਣਾ ਵਿਚ ਵਿਜੀਲੈਂਸ ਬਿਊਰੋ ਨੇ ਰਜਿਸਟਰੀ ਦਫਤਰ ਵਿਚ ਡੀਡ ਰਾਇਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ.

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਕਾਰਵਾਈ ਕਰਦਿਆਂ 20,000 ਦੀ ਰਿਸਵਤ ਲੈਂਦਿਆਂ ਲੁਧਿਆਣਾ ਵਿਖੇ ਤਾਇਨਾਤ ਵਸੀਕਾ ਨਵੀਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਸੀਕਾ ਨਵੀਸ ਦੀ ਪਛਾਣ ਨਿਤਿਨ ਦੱਤ ਵਜੋਂ ਹੋਈ ਹੈ।

ਲੁਧਿਆਣਾ ਵਿਚ ਵਿਜੀਲੈਂਸ ਬਿਊਰੋ ਨੇ ਰਜਿਸਟਰੀ ਦਫਤਰ ਵਿਚ ਡੀਡ ਰਾਇਟਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਰਜਿਸਟਰੀ ਦਫਤਰ ਦੇ ਬਿਨਾਂ Noc  ਦੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਡੀਡ ਰਾਇਟਰ ਨਿਤਿਨ ਦੱਤ ਰਜਿਸਟਰੀ ਕਰਨ ਦੇ ਬਦਲੇ 70,000 ਦੀ ਡਿਮਾਂਡ ਕਰ ਰਿਹਾ ਹੈ।

ਵਿਜੀਲੈਂਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭੁਪੇਸ਼ ਜੋਸ਼ੀ, ਵਾਸੀ ਚੰਦਰ ਨਗਰ, ਲੁਧਿਆਣਾ ਸ਼ਹਿਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਗਿਆਸਪੁਰਾ ਵਿਚ ਉੁਸ ਦਾ 50 ਗਜ਼ ਦਾ ਮਕਾਨ ਹੈ। ਉਹ ਰਜਿਸਟਰੀ ਕਰਾਉਣ ਲਈ ਦਫਤਰ ਪਹੁੰਚਿਆ ਸੀ। ਨਿਤਿਨ ਨੇ NOC ਨਾ ਹੋਣ ‘ਤੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ। ਦੋਵਾਂ ਵਿਚ 40,000 ਵਿਚ ਡੀਲ ਫਾਈਨਲ ਹੋ ਗਈ।ਵਿਜੀਲੈਂਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਵਿਜੀਲੈਂਸ ਵੱਲੋਂ ਜਾਲ ਵਿਛਾ ਕੇ ਵਸੀਕਾ ਨਵੀਸ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਪੁਲਿਸ ਉਸ ਨੂੰ ਵਿਜੀਲੈਂਸ ਦਫਤਰ ਲੈ ਆਈ। ਹੁਣ ਪੁਲਿਸ ਉਸ ਦੇ ਰਿਕਾਰਡ ਖੰਗਾਲਣ ਵਿਚ ਲੱਗੀ ਕਿ ਉਸਨੇ ਪਹਿਲਾਂ ਕਿੰਨੇ ਲੋਕਾਂ ਤੋਂ ਰਜਿਸਟਰੀਆਂ ਕਰਨ ਦੇ ਨਾਂ ‘ਤੇ ਪੈਸੇ ਲਏ ਹਨ।

 

  • TAGS:
- विज्ञापन -

Latest News